Red Hat Enterprise Linux 4 Update 5 ਜਾਰੀ ਸੂਚਨਾ


ਜਾਣ-ਪਛਾਣ

ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:

  • ਇੰਸਟਾਲੇਸ਼ਨ-ਸੰਬੰਧੀ ਸੂਚਨਾ

  • ਸਧਾਰਨ ਜਾਣਕਾਰੀ

  • ਟੈਕਨਾਲੋਜੀ ਜਾਣਕਾਰੀ

  • ਕਰਨਲ ਸੂਚਨਾ

  • ਡਰਾਇਵਰ ਤੇ ਜੰਤਰ ਸਹਿਯੋਗ ਵਿੱਚ ਤਬਦੀਲੀਆਂ

Red Hat Enterprise Linux 4 Update 5 ਦੇ ਕਈ ਅੱਪਡੇਟ ਜਾਰੀ ਸੂਚਨਾ ਦੇ ਇਸ ਵਰਜਨ ਵਿੱਚ ਸ਼ਾਮਿਲ ਨਹੀਂ ਹੋਣਗੇ। Red Hat Enterprise Linux 4 Update 5 ਜਾਰੀ ਸੂਚਨਾ ਦਾ ਇੱਕ ਅੱਪਡੇਟ ਵਰਜਨ ਹੇਠਲੇ URL ਤੇ ਵੀ ਉਪਲੱਬਧ ਹੈ:

http://www.redhat.com/docs/manuals/enterprise/

ਇੰਸਟਾਲੇਸ਼ਨ-ਸੰਬੰਧੀ ਸੂਚਨਾ

ਹੇਠ ਦਿੱਤੇ ਭਾਗ ਵਿੱਚ Red Hat Enterprise Linux ਦੀ ਇੰਸਟਾਲੇਸ਼ਨ ਅਤੇ ਐਨਾਕਾਂਡਾ ਇੰਸਟਾਲੇਸ਼ਨ ਪਰੋਗਰਾਮ ਸੰਬੰਧੀ ਜਾਣਕਾਰੀ ਸ਼ਾਮਿਲ ਹੈ।

ਸੂਚਨਾ

Red Hat Enterprise Linux 4 ਇੰਸਟਾਲੇਸਨ ਨੂੰ Update 5 ਲਈ ਅੱਪਡੇਟ ਕਰਨ ਵਾਸਤੇ, ਤੁਹਾਨੂੰ ਤਬਦੀਲ ਕੀਤੇ ਪੈਕੇਜ ਅੱਪਡੇਟ ਕਰਨ ਲਈ Red Hat ਨੈੱਟਵਰਕ ਵਰਤਣਾ ਪਵੇਗਾ।

ਤੁਸੀਂ ਐਨਾਕਾਂਡਾ ਨੂੰ Red Hat Enterprise Linux 4 Update 5 ਦੀ ਨਵੀਂ ਇੰਸਟਾਲੇਸ਼ਨ ਜਾਂ Red Hat Enterprise Linux 4 ਦੇ ਨਵੀਨ ਅੱਪਡੇਟ ਵਰਜਨ ਤੋਂ ਅੱਪਗਰੇਡ ਕਰਨ ਲਈ ਵਰਤ ਸਕਦੇ ਹੋ।

  • ਜੇਕਰ ਤੁਸੀਂ Red Hat Enterprise Linux 4 Update 5 CD-ROM ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ CD-ROM ਜਾਂ layered ਉਤਪਾਦ CD-ROM ਕਦੇ ਵੀ ਨਕਲ ਨਾ ਕਰੋ, ਜਿਵੇਂ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ, ਜਿਸ ਕਰਕੇ ਇੰਸਟਾਲੇਸ਼ਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ।

    ਇਹ CD-ROM Red Hat Enterprise Linux ਦੇ ਇੰਸਟਾਲ ਹੋਣ ਬਾਅਦ ਲਾਜ਼ਮੀ ਇੰਸਟਾਲ ਕਰਨੀਆਂ ਹਨ।

  • ਜੇ ਤੁਸੀਂ Red Hat Enterprise Linux 4 Update 5 ਨੂੰ ਸੀਰੀਅਲ ਕੰਸੋਲ ਰਾਹੀਂ ਇੰਸਟਾਲ ਕੀਤਾ ਹੈ, ਲਾਗਇਨ ਪਰੌਂਪਟ ਨਹੀਂ ਦਿਸੇਗਾ। ਇਸ ਦੇ ਹੱਲ ਲਈ, /etc/yaboot.conf ਖੋਲੋ ਅਤੇ ਇਸ ਲਾਈਨ ਲੱਭੋ:

    append="console=tty0 console=ttyS4 rhgb quiet"
    

    ਇਸ ਲਾਈਨ ਨੂੰ console=tty0 ਅਤੇ console=ttyS4 ਦਾ ਕ੍ਰਮ ਤਬਦੀਲ ਕਰਕੇ ਸੋਧੋ ਤਾਂ ਕਿ ਲਾਈਨ ਇਸ ਤਰਾਂ ਪੜੀ ਜਾਏ:

    append="console=ttyS4 console=tty0 rhgb quiet"
    

ਸਧਾਰਨ ਜਾਣਕਾਰੀ

ql2xfailover ਸਹਿਯੋਗ ਅਤੇ Multipath

Red Hat Enterprise Linux 4 ਵਿੱਚ ql2xfailover ਲਈ ਸਹਿਯੋਗ ਸ਼ਾਮਿਲ ਨਹੀਂ ਹੈ, ਕਿਉਂ ਕਿ ਇਹ ਅੱਪ-ਸਟਰੀਮ ਨੇ ਸਵੀਕਾਰ ਨਹੀਂ ਕੀਤਾ।

multipathing ਲਾਗੂ ਕਰਨ ਲਈ, mdadm ਵਰਤੋ। dm-multipath ਬਾਰੇ ਵਧੇਰੇ ਜਾਣਕਾਰੀ ਲਈ, man multipath ਵਰਤ ਕੇ ਇਸ ਦਾ man ਸਫਾ ਵੇਖੋ।

AMD-ਅਧਾਰਿਤ ਸਿਸਟਮਾਂ ਉੱਪਰ MCFG

PCI ਜਾਂਚ ਦੌਰਾਨ, Red Hat Enterprise Linux 4 Update 5 MCFG (ਮੈਮੋਰੀ-ਮੈਪਡ PCI ਸੰਰਚਨਾ ਸਪੇਸ) ਤੋਂ ਮਿਲੀ ਜਾਣਕਾਰੀ ਵਰਤਦਾ ਹੈ। AMD-ਸਿਸਟਮਾਂ ਉੱਪਰ, ਇਸ ਤਰਾਂ ਦੀ ਪਹੁੰਚ ਕਈ ਬੱਸਾਂ ਉੱਪਰ ਕੰਮ ਨਹੀਂ ਕਰਦੀ, ਕਿਉਂਕਿ ਕਰਨਲ MCFG ਟੇਬਲ ਨੂੰ ਪਾਰਸ ਨਹੀਂ ਕਰ ਸਕਦਾ।

ਇਸ ਦੇ ਹੱਲ ਲਈ, /etc/grub.conf ਵਿੱਚ ਕਰਨਲ ਬੂਟ ਲਾਈਨ ਵਿੱਚ pci=conf1 ਜਾਂ pci=nommconf ਪੈਰਾਮੀਟਰ ਸ਼ਆਮਿਲ ਕਰੋ। ਉਦਾਹਰਨ ਲਈ:

title Red Hat Enterprise Linux AS (2.6.9-42.0.2.EL)
        root (hd0,0)
        kernel /vmlinuz-2.6.9-42.0.2.EL ro root=/dev/VolGroup00/LogVol00 rhgb quiet pci=conf1
        initrd /initrd-2.6.9-42.0.2.EL.img

ਅਜਿਹਾ ਕਰਨ ਨਾਲ ਕਰਨਲ PCI Conf1 ਪਹੁੰਚ ਵਰਤ ਸਕਦਾ ਹੈ ਨਾ ਕਿ MCFG-ਅਧਾਰਿਤ ਪਹੁੰਚ।

up2date ਵਰਤੇ ਕੇ ਰੋਲਬੈਕ

up2date ਚੋਣਾਂ --undo ਅਤੇ list-rollbacks ਹੁਣ ਛੱਡੀਆਂ ਗਈਆਂ ਹਨ। ਹੁਣ, ਰੋਲਬੈਕ ਲਈ ਸਿਫਾਰਸ਼ ਕੀਤੀ ਵਿਧੀ ਹੈ ਕਿ ਮਲਟੀ-ਸਟੇਟ ਰੋਲਬੈਕ ਵਿਸ਼ੇਸ਼ਤਾ ਵਰਤੋ ਜੋ Red Hat ਨੈੱਟਵਰਕ ਉੱਪਰ ਮਨਜੂਰੀ ਇੰਟਾਈਟਲਮੈਂਟ ਨਾਲ ਦਿੱਤੀ ਗਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ, http://www.redhat.com/rhn/rhndetails/provisioning/ ਵੇਖੋ।

ਇਸ ਦੇ ਨਾਲ, ਤੁਸੀਂ RPM ਨੂੰ ਦਸਤੀ ਡਾਊਨਗਰੇਡ ਕਰ ਸਕਦੇ ਹੋ। ਅਜਿਹਾ ਕਰਨ ਲਈ, ਪੁਰਾਣੇ RPM ਲੱਭੋ ਅਤੇ ਹੇਠਲੀ ਕਮਾਂਡ ਚਲਾਓ:

rpm -Uvh --oldpackage --nosignature --nodigest <filename of old RPM>

ਵਰਚੁਅਲਾਈਜੇਸ਼ਨ

Red Hat Enterprise Linux 4 Update 5 ਨੂੰ ਹੁਣ ਪੈਰਾਵਰਚੁਅਲਾਈਜ਼ਡ ਗਿਸਟ ਤੌਰ ਤੇ ਸਹਿਯੋਗ ਹੈ, ਪਰ dom0 ਦੇ ਤੌਰ ਤੇ ਨਹੀਂ ਵਰਤਿਆ ਜਾ ਸਕਦਾ।

ਮੌਜੂਦਾ ਰੂਪ ਵਿੱਚ, Red Hat Enterprise Linux 4 Update 5 ਲਈ ਪੈਰਾਵਰਚੁਅਲਾਈਜ਼ਡ ਦੇ ਹੇਠਲੇ ਮੁੱਦੇ ਹਨ:

  • PV-FB (ਪੈਰਾਵਰਚੁਅਲਾਈਜ਼ਡ ਫਰੇਮ-ਬਫਰ) ਹੁਣ en-US ਤੋਂ ਵੱਖਰੇ ਕੀਮੈਪ ਲਈ ਸਹਿਯੋਗੀ ਨਹੀਂ ਹੈ। ਕਿਉਂ ਕਿ, ਹੋਰ ਕੀਬੋਰਡ ਕਈ ਕੀ-ਸੰਬੰਧ ਟਾਈਪ ਨਹੀਂ ਕਰ ਸਕਦੇ। ਇਹ ਮੁੱਦਾ Red Hat Enterprise Linux 4 ਦੇ ਆਉਣ ਵਾਲੇ ਅੱਪਡੇਟ ਵਿੱਚ ਹੱਲ ਕੀਤਾ ਜਾਏਗਾ।

  • ਪੈਰਾਵਰਚੁਅਲਾਈਜ਼ਡ ਡੋਮੇਨ ਸਿਰਫ ਸੰਬੰਧੀ ਮਾਊਸ ਹਿੱਲਜੁੱਲ ਹੀ ਸਵੈ-ਖੋਜ ਕਰ ਸਕਦਾ ਹੈ, ਅਤੇ ਪੁਆਂਇਟਰ ਹਿੱਲਜੁੱਲ ਅਸਥਿਰ ਹੈ। ਇਸ ਦਾ ਹੱਲ Red Hat Enterprise Linux 4 ਦੇ ਆਉਣ ਵਾਲੇ ਅੱਪਡੇਟ ਵਿੱਚ ਕੀਤਾ ਜਾਏਗਾ।

  • ਸਿਰਫ ਵਰਚੁਅਲਾਈਜ਼ਡ ਨੈੱਟਵਰਕ ਅਤੇ ਡਿਸਕ ਜੰਤਰ ਪੈਰਾਵਰਚੁਅਲਾਈਜ਼ਡ ਗਿਸਟ ਉੱਪਰ ਸਹਿਯੋਗੀ ਹਨ। PCI, USB, ਪਰਿੰਟਰ ਜਾਂ ਸੀਰੀਅਲ ਜੰਤਰ ਦੇ ਗਿਸਟ ਦੁਆਰੀ ਡਾਇਰੈਕਟ ਕੰਟਰੋਲ ਨੂੰ ਸਹਿਯੋਗ ਨਹੀਂ ਹੈ।

ਹੌਲੀ ਡਿਸਕ ਡੰਪ

ਹੌਲੀ ਡਿਸਕ ਡੰਪ ਵਿੱਚ ਸੋਧ ਹੋ ਸਕਦੀ ਹੈ block_order ਪੈਰਾਮੀਟਰ ਵਰਤ ਕੇ। ਇਹ ਪੈਰਾਮੀਟਰ I/O ਬਲਾਕ ਦੱਸਦਾ ਹੈ ਜੋ ਡੰਪ ਲਿਖਣ ਸਮੇਂ ਵਰਤੇ ਜਾਂਦੇ ਹਨ। ਜਾਂਚ ਵਿੱਚ ਦੱਸਿਆ ਹੈ ਕਿ ਮੂਲ ਮੁੱਲ 2 ਬਹੁਤੇ ਅਡਾਪਟਰਾਂ ਅਤੇ ਸਿਸਟਮ ਸੰਰਚਨਾਂ ਲਈ ਵਧੀਆ ਕੰਮ ਕਰਦਾ ਹੈ।

ਯਾਦ ਰੱਖੋ ਕਿ Megaraid ਹਾਰਡਵੇਅਰ (ਕਈ ਸਿਸਟਮ ਪਲੇਟਫਾਰਮਾਂ ਅਤੇ ਸੰਰਚਨਾਵਾਂ ਅਧੀਨ) ਉੱਪਰ ਡਿਸਕ ਡੰਪ ਹੌਲੀ ਹੋ ਸਕਦਾ ਹੈ। ਇਸ ਦੇ ਹੱਲ ਲਈ, block_order ਪੈਰਾਮੀਟਰ ਦਾ ਮੁੱਲ ਵਧਾਓ।

ਵੱਡਾ block_order ਮੁੱਲ ਵੱਧ ਮੈਮੋਰੀ ਵਰਤਦਾ ਹੈ। block_order ਪੈਰਾਮੀਟਰ ਬਾਰੇ ਵਧੇਰੇ ਜਾਣਕਾਰੀ ਲਈ, /usr/share/doc/diskdumputils-<version>/README ਵੇਖੋ (<version> ਨੂੰ ਇੰਸਟਾਲ ਕੀਤੇ diskdumputils ਪੈਕੇਜ ਦੇ ਵਰਜਨ ਨਾਲ ਤਬਦੀਲ ਕਰੋ)।

ਲੀਨਕਸ ਲਈ iSeries ਪਹੁੰਚ

ਲੀਨਕਸ ਲਈ iSeries ODBC ਡਰਾਈਵਰ ਨੂੰ ਨਵੇਂ ਉਤਪਾਦ ਨਾਲ ਤਬਦੀਲ ਕੀਤਾ ਗਿਆ ਹੈ -- ਲੀਨਕਸ ਲਈ iSeries ਪਹੁੰਚ। ਇਹ ਨਵਾਂ ਉਤਪਾਦ ਹੇਠਲੇ ਸੰਬੰਧ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ:

http://www.ibm.com/eserver/iseries/access/linux/

ਲੀਨਕਸ ਲਈ iSeries ਪਹੁੰਚ iSeries ਪਹੁੰਚ ਉਤਪਾਦ ਲਾਈਨ ਵਿੱਚ ਇੱਕ ਨਵੀਂ ਸਹੂਲਤ ਹੈ। ਇਹ iSeries ਸਰਵਰਾਂ ਲਈ ਲੀਨਕਸ-ਅਧਾਰਿਤ ਪਹੁੰਚ ਦਿੰਦਾ ਹੈ। ਲੀਨਕਸ ਲਈ iSeries ਪਹੁੰਚ ਤੁਹਾਨੂੰ ਇਹ ਕਰਨ ਦਿੰਦੀ ਹੈ :

  • iSeries ਲਈ ਇਸ ਦਾ ODBC ਡਰਾਈਵਰ ਵਰਤੇ ਕੇ DB2 UDB (ਯੂਨੀਵਰਸਲ ਡਾਟਾਬੇਸ) ਵਰਤੋ

  • ਇੱਕ ਲੀਨਕਸ ਕਲਾਂਈਟ ਤੋਂ iSeries ਸਰਵਰ ਲਈ 5250 ਸ਼ੈਸ਼ਨ ਨਿਰਧਾਰਤ ਕਰਨਾ

  • EDRS (ਐਕਸਟੈਂਡਡ ਡਾਇਨਾਮਿਕ ਰਿਮੋਟ SQL) ਡਰਾਈਵਰ ਰਾਹੀਂ DB2 UDB ਵਰਤੋ

  • 32-ਬਿੱਟ (i386 ਅਤੇ PowerPC) ਅਤੇ 64-ਬਿੱਟ (x86-64 ਅਤੇ PowerPC) ਪਲੇਟਫਾਰਮਾਂ ਨੂੰ ਸਹਿਯੋਗ

ibmasm

ibmasm ਪੈਕੇਜ IBM ਐਡਵਾਂਸਡ ਸਿਸਟਮ ਮੈਨੇਜਮੈਂਟ PCI ਅਡਾਪਟਰ ਨਾਲ ਸੰਪਰਕ ਸਹੂਲਤ ਲਈ ਵਰਤਿਆ ਜਾਂਦਾ ਹੈ, ਜਿਸ ਨੂੰ RSA I ਵੀ ਕਹਿੰਦੇ ਹਨ। ਜੇ ਤੁਸੀਂ RSA II ਵਰਤ ਰਹੇ ਹੋ, ਤਾਂ ਤੁਹਾਨੂੰ RSA II ਦੇ ਅਨੁਸਾਰੀ ਪੈਕੇਜ ਡਾਊਨਲੋਡ ਕਰਨ ਤੋਂ ਪਹਿਲਾਂ ਦਸਤੀ ibmasm ਪੈਕੇਜ ਅਨ-ਇੰਸਟਾਲ ਕਰਨਾ ਪਵੇਗਾ।

ਟੈਕਨਾਲੋਜੀ ਜਾਣਕਾਰੀ

ਤਕਨੀਕੀ ਜਾਣਕਾਰੀ ਵਿਸ਼ੇਸਤਾਵਾਂ ਨੂੰ ਹੁਣ Red Hat Enterprise Linux 4 Update 5ਮੈਂਬਰੀ ਸੇਵਾਵਾਂ ਅਧੀਨ ਸਹਿਯੋਗ ਨਹੀਂ ਹੈ, ਹੋ ਸਕਦਾ ਠੀਕ ਤਰਾਂ ਕੰਮ ਨਹੀਂ ਕਰਦੀ, ਅਤੇ ਆਮ ਕਰਕੇ ਉਤਪਾਦ ਦੀ ਵਰਤੋਂ ਲਈ ਠੀਕ ਨਹੀਂ ਹੈ। ਭਾਵੇਂ, ਇਹ ਵਿਸ਼ੇਸ਼ਤਾਵਾਂ ਗਾਹਕ ਸਹੂਲਤ ਲਈ ਸ਼ਾਮਿਲ ਕੀਤੀਆਂ ਹਨ ਅਤੇ ਵਧੇਰੇ ਵਰਤੋਂ ਲਈ ਹਨ।.

ਗਾਹਕ ਇਹਨਾਂ ਵਿਸ਼ੇਸ਼ਤਾਵਾਂ ਨੂੰ ਨਾਨ-ਪਰੋਡਕਸ਼ਨ ਵਾਤਾਵਰਨ ਵਿੱਚ ਵੀ ਵੇਖ ਸਕਦੇ ਹਨ। ਪੂਰੀ ਤਰਾਂ ਸਹਿਯੋਗੀ ਹੋਣ ਤੋਂ ਪਹਿਲਾਂ ਗਾਹਕ ਤਕਨੀਕੀ ਜਾਣਕਾਰੀ ਵਿਸ਼ੇਸ਼ਤਾ ਲਈ ਫੀਡਬੈਕ ਅਤੇ ਕਾਰਜ-ਕੁਸ਼ਲਤਾ ਲਈ ਸੁਝਾਅ ਵੀ ਦੇ ਸਕਦੇ ਹਨ। ਇਰੱਟਾ ਜਿਆਦਾ-ਨਾਜੁਕ ਸੁਰੱਖਿਆ ਮੁੱਦਿਆਂ ਲਈ ਵੀ ਦਿੱਤਾ ਜਾਏਗਾ।

ਤਕਨੀਕੀ ਜਾਣਕਾਰੀ ਵਿਸ਼ੇਸ਼ਤਾ ਦੇ ਵਿਕਾਸ ਦੌਰਾਨ, ਵਾਧੂ ਹਿੱਸੇ ਵੀ ਜਾਂਚ ਕਰਨ ਵਾਸਤੇ ਲੋਕਾਂ ਨੂੰ ਉਪਲੱਬਧ ਹੋ ਸਕਦੇ ਹਨ। ਇਹ Red Hat ਦਾ ਉਦੇਸ਼ ਹੈ ਕਿ ਆਉਣ ਵਾਲੇ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਨੂੰ ਪੂਰਾ ਸਹਿਯੋਗ ਦਿੱਤਾ ਜਾਏ।

Systemtap

Systemtap ਫਰੀ ਸਾਫਟਵੇਅਰ (GPL) ਢਾਂਚਾ ਮੁਹੱਈਆ ਕਰਦਾ ਹੈ ਜੋ ਚੱਲ ਰਹੇ ਲੀਨਕਸ ਸਿਸਟਮ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਦਾ ਹੈ। ਇਹ ਕਾਰਜ-ਕੁਸ਼ਲਤਾ ਜਾਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ ਮਦਦ ਕਰਦਾ ਹੈ। systemtap ਦੀ ਮਦਦ ਨਾਲ, ਵਿਕਾਸਵਾਦੀਆਂ ਨੂੰ ਹੁਣ ਔਖੇ ਅਤੇ ਵਿਘਨ ਵਾਲੇ ਜੰਤਰਾਂ ਦੀ ਵਰਤੋਂ, ਮੁੜ-ਕੰਪਾਇਲ, ਇੰਸਟਾਲ, ਅਤੇ ਮੁੜ-ਚਾਲੂ ਕਰਨ ਦੀ ਲੋੜ ਨਹੀਂ ਪਵੇਗੀ ਜਿਸ ਲਈ ਡਾਟਾ ਇਕੱਠਾ ਕਰਨਾ ਪੈਂਦਾ ਹੈ।

Frysk GUI

frysk ਪਰੋਜੈਕਟ ਦਾ ਉਦੇਸ਼ ਬੁੱਧੀਮਾਨ, ਡਿਸਟਰੀਬਿਊਟਡ, ਹਮੇਸ਼ਾ ਸਿਸਟਮ ਪਰਬੰਧਨ ਅਤੇ ਡੀਬੱਗਿੰਗ ਜੰਤਰ ਹੈ ਜੋ ਵਿਕਾਸਵਾਦੀਆਂ ਅਤੇ ਸਿਸਟਮ ਪਰਬੰਧਕਾਂ ਨੂੰ ਇਹ ਕਰਨ ਲਈ ਮਨਜੂਰੀ ਦਿੰਦਾ ਹੈ:

  • ਚੱਲ ਰਹੇ ਕਾਰਜਾਂ ਅਤੇ ਥਰਿੱਡਾਂ ਦਾ ਪਰਬੰਧਨ ਕਰਨਾ (ਜਿਨਾਂ ਵਿੱਚ ਬਣਾਉਣਾ ਅਤੇ ਹਟਾਉਣਾ ਹੈ)

  • ਲਾਕਿੰਗ ਦੀ ਵਰਤੋਂ ਦਾ ਪਰਬੰਧਨ ਕਰਨਾ

  • ਡੈੱਡਲਾਕ ਲਾਗੂ ਕਰਨਾ

  • ਡਾਟਾ ਇਕੱਠਾ ਕਰਨਾ

  • ਦਿੱਤੇ ਕਾਰਜ ਨੂੰ ਸੂਚੀ ਵਿੱਚ ਚੁਣ ਕੇ ਡੀਬੱਗ ਕਰਨਾ ਜਾਂ frysk ਨੂੰ ਕਰੈਸ਼ ਹੋਣ ਵਾਲੇ ਕਾਰਜ ਦਾ ਸੋਰਸ ਕੋਡ (ਜਾਂ ਹੋਰ) ਵਿੰਡੋ ਖੋਲਣ ਲਈ ਮਨਜੂਰੀ ਦੇਣਾ

Red Hat Enterprise Linux 4 Update 5 ਵਿੱਚ frysk ਗਰਾਫੀਕਲ ਯੂਜ਼ਰ ਇੰਟਰਫੇਸ ਇੱਕ ਤਕਨੀਕੀ ਜਾਣਕਾਰੀ ਹੈ, ਜਿੱਥੇ frysk ਕਮਾਂਡ ਲਾਈਨ ਇੰਟਰਫੇਸ ਨੂੰ ਪੂਰਾ ਸਹਿਯੋਗ ਹੈ।

ਕਰਨਲ ਸੂਚਨਾ

ਇਸ ਭਾਗ ਵਿੱਚ ਕਰਨਲ ਨਾਲ ਸੰਬੰਧਿਤ ਅੱਪਡੇਟ ਵੇਖਾਏ ਗਏ ਹਨ।

ਸਧਾਰਨ ਕਰਨਲ ਸੂਚਨਾ

  • CONFIG_SERIAL_8250_MANY_PORTS ਨੂੰ 64 ਤੱਕ ਵਧਾਇਆ ਗਿਆ ਹੈ।

  • sata_nv ਮੈਡਿਊਲ ਹੁਣ diskdump ਨੂੰ ਸਹਿਯੋਗ ਦਿੰਦਾ ਹੈ।

  • acpiphp ਡਰਾਈਵਰ ਹੁਣ ACPI-ਅਧਾਰਿਤ ਹਾਟ-ਪਲੱਗ ਨੂੰ ਬਰਿੱਜਡ ਅਡਾਪਟਰਾਂ ਲਈ ਸਹਿਯੋਗ ਦਿੰਦਾ ਹੈ।

  • (x86;x86_64) ਸ਼ਾਮਿਲ ਕੀਤਾ ਪੈਰਾਵਰਚੁਅਲਾਈਜ਼ਡ ਗਿਸਟ ਸਹਿਯੋਗ

  • CIFS (ਕਾਮਨ ਇੰਟਰਨੈੱਟ ਫਾਇਲ ਸਿਸਟਮ) ਨੂੰ ਵਰਜਨ 1.45 ਤੱਕ ਅੱਪਗਰੇਡ ਕੀਤਾ ਗਿਆ ਹੈ

ਪਲੇਟਫਾਰਮ-ਸੰਬੰਧੀ ਅੱਪਡੇਟ

  • PXH6700 ਅਤੇ PHX6702 ਸਿਸਟਮਾਂ ਉੱਪਰ SHPC (ਸਟੈਂਡਰਡ ਹਾਟ ਪਲੱਗ ਕੰਟਰੋਲਰ) ਲਈ MSI ਅਯੋਗ ਕਰਨ ਵਾਸਤੇ ਸ਼ਾਮਿਲ ਕੀਤੀਆਂ ਸਹੂਲਤਾਂ; ਇਹ ਸਿਸਟਮ ਪੁਰਾਣਾ intX ਮੋਡ ਵਰਤਦੇ ਹਨ

  • Intel ICH9 ਚਿੱਪਸੈੱਟ ਨੂੰ ਹੁਣ ਸਹਿਯੋਗ ਹੈ

  • PowerNow! (ਨਵੇਂ ਫਰੀਕਿਊਂਸੀ ਕੰਟਰੋਲ ਨਾਲ) ਨੂੰ ਹੁਣ H206 ਪਰੋਸੈੱਸਰਾਂ ਉੱਪਰ ਸਹਿਯੋਗ ਸ਼ਾਮਿਲ ਹੈ

  • PowerNow! ਡਰਾਈਵਰ ਉੱਪਰ ਟਾਈਮਰ ਸਕਿਊ ਮੁੱਦਾ ਹੁਣ ਹੱਲ ਕੀਤਾ ਗਿਆ ਹੈ

  • Quad-core ਪਰੋਸੈੱਸਰਾਂ ਨੂੰ ਹੁਣ ਸਹਿਯੋਗ ਹੈ

  • RDTSCP (ਰੀਡ (Read) ਟਾਈਮ-ਸਟੈਂਪ ਕਾਊਂਟਰ ਪੇਅਰ), ਇੱਕ ਹਦਾਇਤ ਜੋ ਪਰੋਸੈੱਸਰ ਦੀ ਟਾਈਮ ਸਟੈਂਪ ਪੜਨ ਲਈ ਵਧੀਆਂ ਤਰੀਕਾ ਦੱਸਦੀ ਹੈ, ਨੂੰ ਹੁਣ ਸਹਿਯੋਗ ਹੈ

  • MCE ਥਰਿੱਸ਼ਹੋਲਡਿਗ ਨੂੰ ਹੁਣ AMD 0x10 ਪਰੋਸੈੱਸਰਾਂ ਉੱਪਰ ਸਹਿਯੋਗ ਹੈ

  • PCI-ਐਕਸਪ੍ਰੈੱਸ ਨੂੰ ਹੁਣ SGI Altix ਪਲੇਟਫਾਰਮ ਲਈ ਸਹਿਯੋਗ ਹੈ

  • SHUB2 ਨੂੰ ਹੁਣ ਸਹਿਯੋਗ ਹੈ

ਡਰਾਇਵਰ ਤੇ ਜੰਤਰ ਸਹਿਯੋਗ ਵਿੱਚ ਤਬਦੀਲੀਆਂ

  • Sealevel 8-ਪੋਰਟ ਸੀਰੀਅਲ ਕਾਰਡਾਂ ਨੂੰ ਹੁਣ ਸਹਿਯੋਗ ਹੈ

  • ਨਵਾਂ PWC (ਫਿਲਿਪਸ ਵੈੱਬ ਕੈਮ) ਡਰਾਈਵਰ ਸ਼ਾਮਿਲ ਕੀਤਾ ਗਿਆ ਹੈ ਜੋ ਬਹੁਤ ਸਾਰੇ ਵੈੱਬ ਕੈਮਰਿਆਂ ਨੂੰ ਸਹਿਯੋਗ ਦਿੰਦਾ ਹੈ

  • IBM ਐਡਵਾਂਸਡ ਮੈਨੇਜਮੈਂਟ ਮੈਡਿਊਲ 2 ਨੂੰ ਮਲਟੀਪਲ LUNs (ਲਾਜੀਕਲ ਯੂਨਿਟ ਨੰਬਰ) ਵਾਲੇ USB ਜੰਤਰਾਂ ਲਈ USB ਸਟੋਰੇਜ਼ ਵਾਈਟਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ

  • EDAC (ਐਰਰ ਡਿਟੈਕਸ਼ਨ ਅਤੇ ਕੁਰੈਕਸ਼ਨ) ਨੂੰ ਹੁਣ AMD Opteron ਉੱਪਰ ਸਹਿਯੋਗ ਹੈ

  • Alsa ਡਰਾਈਵਰ ਨੂੰ ਵਰਜਨ 1.0.9 ਤੱਕ ਅੱਪਡੇਟ ਕੀਤਾ ਹੈ

  • Broadwater ਪਲੇਟਫਾਰਮਾਂ ਲਈ Alsa ਸਹਿਯੋਗ ਸ਼ਾਮਿਲ ਕੀਤਾ ਗਿਆ ਹੈ

  • LMSensors smsc47b397 ਡਰਾਈਵਰ ਅੱਪਡੇਟ ਕੀਤਾ ਗਿਆ ਹੈ

  • ixgb ਨੂੰ ਵਰਜਨ 1.0.109-k2 ਤੱਕ ਅੱਪਡੇਟ ਕੀਤਾ ਹੈ

  • r8169 ਨੈੱਟਵਰਕ ਡਰਾਈਵਰ ਦਾ ਵਰਜਨ 2.2LK ਤੱਕ ਅੱਪਡੇਟ ਕੀਤਾ ਹੈ

  • Pathscale IB ਅਡਾਪਟਰ ਨੂੰ ਹੁਣ ਸਹਿਯੋਗ ਹੈ

  • ਸ਼ਾਮਿਲ ਕੀਤਾ qla4xxx ਡਰਾਈਵਰ ਜੋ Qlogic iSCSI ਹਾਰਡਵੇਅਰ ਸ਼ੁਰੁ ਕਰਨ ਲਈ ਸਹਿਯੋਗੀ ਹੈ। ਨਾਲ ਹੀ qla3xxx ਡਰਾਈਵਰ ਵੀ ਸ਼ਾਮਿਲ ਕੀਤਾ ਗਿਆ ਹੈ ਜੋ ਉਸੇ ਹਾਰਡਵੇਅਰ ਉੱਪਰ LAN ਕੁਨੈਕਸ਼ਨ ਦਿੰਦਾ ਹੈ।

  • Infiniband ਸਹਿਯੋਗ ਨੂੰ OFED 1.1 ਤੱਕ ਅੱਪਡੇਟ ਕੀਤਾ ਹੈ

  • e1000 ਡਰਾਈਵਰ ਨੂੰ ਵਰਜਨ 7.2.7-k2 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿIntel Pro/1000 PT ਅਡਾਪਟਰ, ICH8 LAN, ਅਤੇ Intel ਦੋਹਰਾ ਪੋਰਟ 1Gb ਈਥਰਨੈੱਟ PCI-ਐਕਸਪ੍ਰੈੱਸ ਅਡਾਪਟਰ ਨੂੰ ਸਹਿਯੋਗ ਮਿਲ ਸਕੇ

  • BNX2 ਡਰਾਈਵਰ ਨੂੰ ਵਰਜਨ 1.4.43-rh ਤੱਕ ਅੱਪਡੇਟ ਕੀਤਾ ਗਿਆ ਹੈ

  • Broadcom TG3 ਡਰਾਈਵਰ ਵਰਜਨ 3.64-rh ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ Broadcom BCM5787M , Broadcom 5715 PCIExpress ਅਡਾਪਟਰ ਅਤੇ Broadcom 5704S ਚਿੱਪ ਨੂੰ ਸਹਿਯੋਗ ਦਿੱਤਾ ਜਾ ਸਕੇ

  • ipr ਡਰਾਈਵਰ ਨੂੰ SAS/SATA ਦੇ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ

  • LSI Logic SAS ZCR ਨੂੰ ਹੁਣ ਸਹਿਯੋਗ ਹੈ

  • sata ਡਰਾਈਵਰ ਹੁਣ ULi M5289 SATA ਕੰਟਰੋਲਰ ਨੂੰ ਸਹਿਯੋਗ ਦਿੰਦਾ ਹੈ

  • ਅੱਪਡੇਟਡ cciss ਡਰਾਈਵਰ

  • qla2xx ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਕਿ SLIM ਐਕਸਪੈਂਸ਼ਨ ਕਾਰਡ ਨੂੰ JS21 ਉੱਪਰ ਵਰਤਿਆ ਜਾ ਸਕੇ

  • MPTSAS ਡਰਾਈਵਰ ਵਰਜਨ 3.02.73rh ਤੱਕ ਅੱਪਡੇਟ ਕੀਤਾ ਗਿਆ ਹੈ

  • LSI MegaRAID ਡਰਾਈਵਰ ਅੱਪਡੇਟ ਕੀਤਾ ਗਿਆ ਹੈ

  • 8139cp ਨੈੱਟਵਰਕਿੰਗ ਡਰਾਈਵਰ ਹੁਣ netdump ਲਈ ਸਹਿਯੋਗੀ ਹੈ; ਇਸ ਨਾਲ ਪੂਰਾ ਵਰਚੁਅਲਾਈਜ਼ਡ Red Hat Enterprise Linux 4 ਗਿਸਟ netdump ਚਲਾਉਣ ਦੇ ਯੋਗ ਹੋ ਜਾਂਦਾ ਹੈ

( x86 )

mirror server hosted at Truenetwork, Russian Federation.